ਮਾਲਵੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਜਿੱਥੇ ਰਾਤ ਨੂੰ ਪਏ ਤੇਜ਼ ਮੀਂਹ ਨੇ ਤਪਦੇ ਮੌਸਮ ਨੂੰ ਠੰਢਾ ਕਰ ਦਿੱਤਾ ਹੈ।ਉੱਥੇ ਹੀ ਲੋਕਾਂ ਨੇ ਅੰਤਾਂ ਦੀ ਗਰਮੀ ਤੋਂ ਛੁਟਕਾਰਾ ਪਾਇਆ ਅਤੇ ਰਾਹਤ ਮਹਿਸੂਸ ਕੀਤੀ।ਉੱਥੇ ਹੀ ਕੁਝ ਥਾਵਾਂ ਤੇ ਮੀਂਹ ਤੋਂ ਬਾਅਦ ਪ੍ਰਸ਼ਾਸਨ ਦੇ ਮਾੜ੍ਹੇ ਪ੍ਰਬੰਧ ਵੀ ਵੇਖਣ ਨੂੰ ਮਿਲ ਰਹੇ ਹਨ।ਸੁਨਾਮ ਊਧਮ ਸਿੰਘ ਵਾਲਾ ਵਿਖੇ ਲਗਪਗ ਸਾਰੇ ਸ਼ਹਿਰ ਵਿੱਚ ਮੀਂਹ ਦੇ ਪਾਣੀ ਨੇ ਉਥਲ-ਪੁਥਲ ਕਰ ਦਿੱਤੀ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਆਉਣ-ਜਾਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।