ਰਿਕਾਰਡ ਤੋੜ ਗਰਮੀ ਨੇ ਸਭ ਦਾ ਬੁਰਾ ਹਾਲ ਕੀਤਾ ਹੋਇਆ ਸੀ।ਕਈਂ ਥਾਂਵਾ ‘ਤੇ ਭਾਰੀ ਅਤੇ ਹਲਕੀ ਬਾਰਿਸ਼ ਨੇ ਗਰਮੀ ਤੋਂ ਰਾਹਤ ਦੇ ਦਿੱਤੀ ਹੈ।ਮੌਸਮ ਦੀ ਤਬਦੀਲੀ ਨੇ ਝੋਨੇ ਦੀ ਲਵਾਈ ਵੀ ਤੇਜ਼ ਕਰ ਦਿੱਤੀ ਹੈ।ਪੰਜਾਬ ਅਤੇ ਹਰਿਆਣਾ ਵਿਚ ਮੀਂਹ ਪੈ ਰਹੇ ਹਨ, ਉੱਧਰ ਦਿੱਲੀ ਪੀਣ ਵਾਲੇ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ।ਕਈ ਥਾਂਵਾ ‘ਤੇ ਟੈਂਕਰਾਂ ਰਾਹੀ ਪੀਣ ਵਾਲੇ ਪਾਣੀ ਦੀ ਸਪਲਾਈ ਹੋ ਰਹੀ ਹੈ।