ਪਿਛਲੇ ਦਿਨੀਂ ਅਧਿਆਪਕ ਯੋਗਤਾ ਪ੍ਰੀਖਿਆ ਦੌਰਾਨ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਹੈ ਜਿਸ ਵਿਚ ਇੱਕ ਵਿਅਕਤੀ ਦੁਆਰਾ ਕਿਸੇ ਹੋਰ ਦੀ ਜਗਾ ਤੇ ਪੇਪਰ ਦੇਣ ਆਇਆ ਸੀ।ਜਦੋਂ ਸਾਰੇ ਪ੍ਰੀਖਿਆਰਥੀ ਪੇਪਰ ਹਾਲ ਵਿਚ ਜਾਣ ਤੋਂ ਪਹਿਲਾਂ ਬਾਇਓਮੀਟ੍ਰਿਕ ਲਗਾ ਰਹੇ ਸਨ ਪਰ ਇਸ ਵਿਅਕਤੀ ਦਾ ਬਾਇਓਮੀਟ੍ਰਿਕ ਵਾਰ-ਵਾਰ ਫੇਲ਼ ਹੋ ਰਿਹਾ ਸੀ।ਇਸ ਸਮੇਂ ਸਾਰੇ ਅਧਿਆਪਕਾਂ ਦੀ ਸਲ਼ਾਹ ਤੇ ਸਮਾਂ ਬਰਬਾਦ ਹੋਣ ਪੱਖੋਂ ਪੇਪਰ ਵਿਚ ਬੈਠਣ ਦਿੱਤਾ ਗਿਆ।ਪੇਪਰ ਤੋਂ ਬਾਅਦ ਬਾਇਓਮੀਟ੍ਰਿਕ ਦੀ ਸਹਿਮਤੀ ਬਣਾਈ ਗਈ।ਪੇਪਰ ਤੋਂ ਬਾਅਦ ਵੀ ਬਾਇਓਮੀਟ੍ਰਿਕ ਫੇਲ ਹੁੰਦਾ ਰਿਹਾ।ਸ਼ੱਕ ਹੋਣ ਤੇ ਦੋਸ਼ੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।