ਪੰਜਾਬ ਦੇ ਸਰਹੱਦੀ ਇਲਾਕੇ ਮੀਂਹ ਨਾਲ ਲੱਥ-ਪੱਥ ਹੋ ਰਹੇ ਹਨ।ਗੜੇਮਾਰੀ ਤੇ ਤੇਜ਼ ਮੀਂਹ ਨੇ ਲੋਕਾਂ ਨੂੰ ਰਾਹਤ ਦੀ ਕਿਰਨ ਦਿੱਤੀ ਹੈ।ਇਸ ਨਾਲ ਜਿੱਥੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਹੈ, ਉੱਥੇ ਹੀ ਆਮ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ ਕਿਉ ਕਿ ਇਸ ਮੀਂਹ ਨੇ ਤੱਪਦੇ ਦੁਪਹਰਿਆਂ ਨੂੰ ਕੁੱਝ ਹੱਦ ਤੱਕ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਹੈ।ਕਈ ਥਾਵਾਂ ਤੇ ਤੇਜ਼ ਹਵਾਵਾਂ ਤੇ ਝੱਖੜ ਕਾਰਨ ਦਰੱਖਤ ਤੇ ਬਿਜ਼ਲੀ ਦੇ ਖੰਭੇ ਵੀ ਨੁਕਸਾਨੇ ਗਏ ਹਨ।