ਆਲ਼ੇ-ਦੁਆਲ਼ੇ ਦੇ ਪਿੰਡਾਂ ਦੇ ਲੋਕ ਇਸ ਪਾਣੀ ਨੂੰ ਲੈ ਕੇ ਪਰੇਸ਼ਾਨ ਹਨ।ਇੱਥੋਂ ਦੀਆਂ ਫੈਕਟਰੀਆਂ ਦਾ ਪਾਣੀ ਸਿੱਧਾ ਨਦੀ ਵਿਚ ਸੱੁਟਿਆ ਜਾਂਦਾ ਹੈ।ਨਦੀ ਦੇ ਪਾਣੀ ਦਾ ਰੰਗ ਅਤੇ ਪਾਣੀ ਵਿਚ ਝੱਗ ਹੋਣ ਤੇ ਲੱਗਦਾ ਹੈ ਕਿ ਪਾਣੀ ਵਿਚ ਕੋਈ ਪਦਾਰਥ ਮਿਲੇ ਹੋਏ ਹਨ।ਚਿੰਤਾ ਦੀ ਗੱਲ ਇਹ ਹੈ ਕਿ ਨਦੀ ਅੱਗੇ ਜਾ ਕੇ ਸਤਲੁਜ ਦਰਿਆ ਵਿਚ ਮਿਲਦੀ ਹੈ।ੳੱੁਥੋ ਦੇ ਲੋਕਾਂ ਨੂੰ ਇਹ ਵੀ ਸ਼ੱਕ ਹੈ ਕਿ ਪਾਣੀ ਨੂੰ ਬਿਨਾਂ ਸੋਧੇ ਹੀ ਨਦੀ ਵਿਚ ਸੁੱਟਿਆ ਜਾ ਰਿਹਾ ਹੈ ਅਤੇ ਧਰਤੀ ਹੇਠ ਬੋਰਵੈਲ ਦੀ ਸੰਭਾਵਨਾ ਹੈ।ਉਨ੍ਹਾਂ ਨੇ ਜ਼ਿਲ੍ਹਾਂ ਪ੍ਰਸ਼ਾਸ਼ਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਮੰਗ ਕੀਤੀ ਹੈ ਕਿ ਪਾਣੀ ਦੀ ਜਾਂਚ ਕੀਤੀ ਜਾਵੇ।