ਜਲੰਧਰ ਪੁਲਿਸ ਨੇ ਇਕ ਗਰੋਹ ਦਾ ਪਰਦਾਫਾਸ਼ ਕਰਕੇ ਇਕ ਵਿਅਕਤੀ ਪਾਸੋਂ ਕਰੀਬ 3 ਕਰੋੜ ਰੁਪਏ ਅਤੇ 3100 ਅਮਰੀਕੀ ਡਾਲਰ ਬਰਾਮਦ ਕੀਤੇ।ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਵਿਚ ਨਜਾਇਜ਼ ਹਥਿਆਰਾਂ,ਨਸ਼ੀਲੇ ਪਦਾਰਥਾਂ ਅਤੇ ਸ਼ਰਾਬ ਦੀ ਵਿਕਰੀ ਹੋ ਰਹੀ ਹੈ।ਜਿਸ ਤੋਂ ਬਾਅਦ ਨਵੀਂ ਬਾਰਾਦਰੀ ਜਲੰਧਰ ਦੀ ਟੀਮ ਨੇ ਟੀ-ਪੁਆਇੰਟ ਨੇੜੇ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ।ਚੈਕਿੰਗ ਦੌਰਾਨ ਇਕ ਕ੍ਰੇਟਾ ਗੱਡੀ ਵਿਚੋਂ ਇਹ ਸਾਰੀ ਰਾਸ਼ੀ ਬਰਾਮਦ ਕੀਤੀ ਗਈ।ਪੁਲਿਸ ਵੱਲੋਂ ਇਸ ਅਪਰਾਧ ਨਾਲ ਜੁੜੇ ਦੋਸ਼ੀਆਂ ਦੀ ਭਾਲ ਜਾਰੀ ਹੈ।