ਪਾਰਟੀ ਦੇ ਮੁੱਖ ਆਗੂ ਸੁਖਜ਼ਿੰਦਰ ਰੰਧਾਵਾ ਨੇ ਕਿਹਾ ਕਿ 13-0 ਕਹਿਣ ਵਾਲੀ ਆਪ ਸਰਕਾਰ ਨੂੰ ਲੋਕਾਂ ਨੇ ਮੂਧੇ ਮੂੰਹ ਸੁੱਟ ਦਿੱਤਾ।ਉਨ੍ਹਾਂ ਸਰਕਾਰ ਨੂੰ ਕਰੜੇ ਹੱਥੀ ਲੈਂਦਿਆ ਕਿਹਾ ਕਿ ਸਰਕਾਰ ਆਪਣੇ 27 ਮਹੀਨਿਆਂ ਦੇ ਕਾਰਜ਼ਕਾਲ ਦੌਰਾਨ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।ਉਨ੍ਹਾਂ ਸੁਖਬੀਰ ਬਾਦਲ ਨੂੂੰ ਵੀ ਕਿਹਾ ਕਿ 25 ਸਾਲ ਰਾਜ ਕਰਨ ਦੇ ਸੁਪਨੇ ਲੈਣ ਵਾਲੀ ਅਕਾਲੀ ਦਲ ਨੂੰ 13 ਵਿੱਚੋਂ ਸਿਰਫ 1 ਹੀ ਸੀਟ ਤੇ ਗੁਜ਼ਾਰਾ ਕਰਨਾ ਪੈ ਰਿਹਾ ਹੈ।