ਬੀਤੇ ਕੱਲ ਸੰਸਦ ਸਦਨ ਵਿੱਚ ਬਹੁਤ ਹਾਹਾਕਾਰ ਮੱਚੀ ਰਹੀ ।ਵਿਰੋਧੀ ਧਿਰ ਤੇ ਸੱਤਾਧਾਰੀ ਭਾਜਪਾ ਦੇ ਮੁੱਖ ਆਗੂ ਆਪਸ ਵਿੱਚ ਬਿਆਨਬਾਜੀਆਂ ਵਿੱਚ ਮਸ਼ਰੂਫ ਰਹੇ।ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਮੋਦੀ ਤੇ ਆਰ.ਐੱਸ.ਐੱਸ. ਤੇ ਦੋਸ਼ ਲਾਉਦਿਆ ਲੰਬੀ ਬਿਆਨਬਾਜ਼ੀ ਕੀਤੀ ਤੇ ਕਿਹਾ ਕਿ ਤੁਸੀ ਹਿੰਦੂ ਨਹੀਂ ਹੋ ਸਕਦੇ ਕਿੳਂੁ ਕਿ ਹਿਦੰੂਆਂ ਦੁਆਰਾ ਕਦੇ ਵੀ ਨਫਰਤ ਨਹੀਂ ਫੈਲਾਈ ਜਾ ਸਕਦੀ।ਹਿੰਸਾ ਤੇ ਨਫਰਤ ਫੈਲਾ ਕੇ ਭਾਈਚਾਰੇ ਨੂੰ ਵੰਡਣ ਵਾਲਾ ਕਦੇ ਵੀ ਹਿੰਦੂ ਨਹੀਂ ਹੋ ਸਕਦਾ। ਮੋਦੀ ਨੇ ਇਸ ਤੰਜ਼ ਦਾ ਉਲਟ ਮਤਲਬ ਕੱਢਦਿਆ ਰਾਹੁਲ ਗਾਂਧੀ ਤੇ ਦੋਸ਼ ਮੜਿਆ ਕਿ ਉਹ ਪੂਰੇ ਹਿੰਦੂਆਂ ਨੂੰ ਹਿੰਸਕ ਕਹਿ ਕੇ ਬੇਇੱਜ਼ਤੀ ਕਰ ਰਹੇ ਹਨ।ਰਾਹੁਲ ਗਾਂਧੀ ਨੇ ਸੰਸਦ ਵਿੱਚ ਧਾਰਮਿਕ ਤਸਵੀਰਾਂ ਪੇਸ਼ ਕਰਨ ਤੇ ਸਪੀਕਰ ਨੇ ਇਤਰਾਜ਼ ਕੀਤਾ। ਅਮਿਤ ਸ਼ਾਹ ਨੇ ਵੀ ਰਾਹੁਲ ਨਾਲ ਕਾਫੀ ਬਹਿਸਬਾਜ਼ੀ ਕੀਤੀ।ਇਸ ਤੋਂ ਇਲਾਵਾ ਰਾਹੁਲ ਨੇ ਅਗਨੀਵੀਰ,ਯ.ੂ ਜੀ. ਨੀਟ ਤੋਂ ਇਲਾਵਾ ਹੋਰ ਵੀ ਰਾਸ਼ਟਰੀ ਮੁੱਦੇ ਚੁੱਕੇ।