ਰਾਹੁਲ ਗਾਂਧੀ 26 ਜੁਲਾਈ ਨੂੰ ਇਕ ਕੇਸ ਦੇ ਸੰਬੰਧ ਵਿਚ ਸੁਲਤਾਨਪੁਰ ਪੇਸ਼ੀ ਭਗਤਣ ਆਏ ਸਨ।ਇਸ ਦੌਰਾਨ ਉਨ੍ਹਾਂ ਨੇ ਮੋਚੀ ਚੇਤ ਰਾਮ ਨਾਲ ਮੁਲਾਕਾਤ ਕੀਤੀ ਸੀ ਅਤੇ ਇਕ ਜੁੱਤੀ ਵੀ ਆਪਣੇ ਹੱਥ ਨਾਲ ਸਿਲਾਈ ਕੀਤੀ ਸੀ।ਉਸ ਤੋਂ ਬਾਅਦ ਮੋਚੀ ਚੇਤ ਰਾਮ ਕੋਲ ਇਸ ਜੁੱਤੀ ਨੂੰ ਖਰੀਦਣ ਲਈ ਲੱਖਾਂ ਰੁਪਏ ਦੀ ਪੇਸ਼ਕਸ ਆ ਰਹੀ ਹੈ।ਪਰ ਚੇਤ ਰਾਮ ਨੇ ਸਾਰੀਆਂ ਪੇਸ਼ਕਸਾਂ ਨੂੰ ਠੁਕਰਾ ਕੇ ਜੁੱਤੀ ਆਪਣੇ ਕੋਲ ਫਰੇਮ ਵਿਚ ਜੜਾ ਕੇ ਰੱਖਣ ਦਾ ਵਾਅਦਾ ਕੀਤਾ ਹੈ ਕਿ ਇਹ ਜੁੱਤੀ ਮੇਰੇ ਲਈ ਲੱਕੀ ਹੈ।