ਵਰ੍ਹਿਆਂ ਪਿੱਛੋਂ ਖੁਸ਼ਖਬਰੀ ਹੈ ਕਿ ਪੰਜਾਬ ਦੇ ਡਿਗਰੀ ਕਾਲਜਾਂ ਵਿੱਚ ਚਹਿਲ-ਪਹਿਲ ਵਧੀ ਹੈ।ਇਸ ਖੁਸ਼ਖਬਰੀ ਦਾ ਵੱਡਾ ਕਾਰਨ ਇਹ ਵੀ ਹੈ ਕਿ ਵਿਦੇਸ਼ਾਂ ਨੇ ਸਟੱਡੀ ਵੀਜ਼ੇ ਘਟਾ ਦਿੱਤੇ ਹਨ,ਤਦ ਤੋਂ ਕਾਲਜਾਂ ਵਿੱਚ ਗਿਣਤੀ ਵਧਣ ਦੇ ਰਾਹ ਦਿਖਾਈ ਦੇਣ ਲੱਗੇ ਹਨ।ਪੰਜਾਬ ਵਿੱਚ ਇਸ ਵੇਲੇ 421 ਕਾਲਜ ਹਨ ਜਦ ਕਿ ਇਨ੍ਹਾਂ ਵਿੱਚੋਂ 113 ਏਡਿਡ ਅਤੇ 129 ਪ੍ਰਾਈਵੇਟ ਕਾਲਜ ਹਨ।