ਪੰਜਾਬ ਦੇ ਟਕਸਾਲੀ ਅਕਾਲੀ ਪਰਿਵਾਰ ਵੀ ਅਕਾਲੀ ਅਖਵਾਉਣ ਨੂੰ ਝਿਜਕਣ ਲੱਗ ਪਏ ਹਨ ਅਤੇ ਸੁਖਬੀਰ ਸਿੰਘ ਬਾਦਲ ਕਰਕੇ ਅਕਾਲੀ ਦਲ ਦੀ ਹਾਲਤ ਇੰਨ੍ਹੀ ਮਾੜੀ ਹੋ ਚੁੱਕੀ ਹੈ,ਇਹ ਬੋਲਦਿਆਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਲੈਹਲੀ ਦੇ ਇੱਕ ਗੁਰਦੁਆਰਾ ਵਿੱਚ ਮੀਟਿੰਗ ਨੂੰ ਸੰਬੋਧਨ ਕੀਤੀ।ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਵੋਟਾਂ ਪੱਖੋਂ ਨਿਵਾਣ ਵੱਲ ਵਧ ਗਿਆ ਹੈ।ਇਹ ਸਭ ਕੁਝ ਸੁਖਬੀਰ ਬਾਦਲ ਕਰਕੇ ਹੋਇਆ ਹੈ।ਇਸ ਦੌਰਾਨ ਹਾਜ਼ਰ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਡੇਰਾ ਮੁਖੀ ਦੇ ਮਾਫੀ ਵਾਲੇ ਮਾਮਲੇ ਵਿੱਚ ਸੁਖਬੀਰ ਬਾਦਲ ਦਾ ਧੜਾ ਖੁਦ ਹੀ ਜੱਜ ਅਤੇ ਵਕੀਲ ਬਣ ਗਿਆ।