ਝੋਨੇ ਦਾ 2300 ਰੁਪਏ ਪ੍ਰਤੀ ਕੁਇੰੰਟਲ ਦੇ ਮੁੱਲ ਐਲਾਨ ਕੀਤਾ ਗਿਆ ਹੈ।ਇਸ ਸਮੇਂ ਸਰਕਾਰ ਕੋਲ ਚੌਲਾਂ ਦਾ ਵਾਧੂ ਭੰਡਾਰਨ ਹੈ ਤੇ ਉਧਰ ਐੱਮ.ਐੱਸ.ਪੀ. ਵਿੱਚ ਵਾਧਾ ਕਰ ਦਿੱਤਾ ਗਿਆ ਹੈ।ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਐੱਮ.ਐੱਸ.ਪੀ. ਵਿੱਚ ਵਾਧਾ ਕਰਦਿਆਂ ਕਿਹਾ ਕਿ ਸੀ.ਏ.ਸੀ.ਪੀ. ਦੀਆਂ ਸਿਫਾਰਸ਼ਾਂ ਤੇ ਸਾਉਣੀ ਦੀਆਂ 14 ਫ਼ਸਲਾਂ ਲਈ ਐੱਮ.ਐੱਸ.ਪੀ. ਦੀ ਪ੍ਰਵਾਨਗੀ ਦਿੱਤੀ ਹੈ।ਉਨ੍ਹਾਂ ਨੇ ਦੱਸਿਆ ਕਿ ਆਮ ਗਰੇਡ ਵਾਲੇ ਝੋਨੇ ਦੀ ਐੱਮ.ਐੱਸ.ਪੀ. 117 ਰੁਪਏ ਦੇ ਵਾਧੇ ਨਾਲ 2300 ਰੁਪਏ ਪ੍ਰਤੀ ਕੁਇੰਟਲ ਅਤੇ ‘ਏ’ ਗਰੇਡ ਵਾਲੇ ਝੋਨੇ ਦੀ ਐੱਮ.ਐੱਸ.ਪੀ. 2320 ਰੁਪਏ ਪ੍ਰਤੀ ਕੁਇੰਟਲ ਹੋਵੇਗੀ।