ਕੌਮੀ ਗਰੀਨ ਟ੍ਰਿਬਊਨਲ ਨੇ ਕਿਹਾ ਕਿ ਪੰਜਾਬ ਦੇ ਖੇਤਾਂ ਵਿਚ ਲਗਾਈ ਜਾਣ ਵਾਲੀ ਅੱਗ ਨਾਲ ਦਿੱਲੀ ਦੇ ਪ੍ਰਦੂਸ਼ਣ ਦਾ ਕੋਈ ਸੰਬੰਧ ਨਹੀਂ ਹੈ।ਉਨ੍ਹਾਂ ਨੇ ਪਰਾਲੀ ਸਾੜਣ ਦੇ ਦੋਸ਼ਾਂ ਵਿਚ ਕਿਸਾਨਾਂ ‘ਤੇ ਹੋਣ ਵਾਲੀ ਕਾਰਵਾਈ ਨੂੰ ਬੇਇਨਸਾਫੀ ਦੱਸਿਆ।ਐਨਜੀਟੀ ਦਾ ਇਹ ਬਿਆਨ ਬਹੁਤ ਖਾਸ ਹੈ ਕਿਊਂਕਿ ਗੁਆਂਢੀ ਸੂਬਿਆਂ ਖਾਸ ਕਰ ਪੰਜਾਬ ਨੂੰ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਰੋਕਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ,ਪਰ ਪਰਾਲੀ ਸਾੜਣ ਲਈ ਕਿਸਾਨਾਂ ਨੂੰ ਜੁਰਮਾਨੇ ਲਾਉਣਾ ਅਤੇ ਜੇਲ੍ਹ ਭੇਜਣਾ ਗਲਤ ਹੈ।