ਫਾਜ਼ਿਲਕਾ ਦੇ ਇੱਕ ਪਿੰਡ ਵਿਚ ਜੇ.ਈ ਨੇ ਨਵਾਂ ਟਰਾਂਸਫਾਰਮ ਲਗਾੳੇਣ ਬਦਲੇ 7000 ਰਿਸ਼ਵਤ ਦੀ ਮੰਗ ਕੀਤੀ ਸੀ।ਪਿੰਡ ਵਿਚ ਜਦੋਂ ਟਰਾਂਸਫਾਰਮ ਲਗਾਉਣਾ ਸੀ ਤਾਂ ਜੇਈ ਵੱਲੋਂ ਟਰਾਂਸਫਾਰਮ ਦੇ ਸਮਾਨ ਲਈ ਰਿਸ਼ਵਤ ਦੀ ਮੰਗ ਕੀਤੀ ਗਈ ਸੀ।ਨਵੇਂ ਟਰਾਂਸਫਾਰਮ ਦੀ ਅਰਜ਼ੀ ਨੂੰ 2 ਮਹੀਨੇ ਦੇ ਲਗਪਗ ਹੋ ਗਏ ਸੀ,ਪਰ ਟਰਾਂਸਫਾਰਮ ਨਹੀਂ ਲਗਾਇਆ ਜਾ ਰਿਹਾ ਸੀ।ਜੇਈ ਸਿੱਧੇ ਮੂੰਹ ਗੱਲ ਨਹੀਂ ਕਰ ਰਿਹਾ ਸੀ ਅਤੇ ਗਾਲੀ-ਗਲੋਚ ਵੀ ਕਰਦਾ ਸੀ।ਜੇਈ ਵੱਲੋਂ ਪੈਸਿਆ ਦੀ ਮੰਗ ਕੀਤੀ ਜਾ ਰਹੀ ਸੀ। ਪਿੰਡ ਵਾਲਿਆਂ ਵੱਲੋਂ ਪੈਸੇ ਇਕੱਠੇ ਕਰਕੇ ਜੇਈ ਨੂੰ ਦਿੱਤੇ ਜਾਣੇ ਸੀ।ਵਿਜੀਲੈਂਸ ਵੱਲੋਂ ਰੰਗੇਂ ਹੱਥੀਂ ਜੇਈ ਨੂੰ ਕਾਬੂ ਕਰ ਲਿਆ ਗਿਆ ਹੈ।