ਪੰਜਾਬ ਸਰਕਾਰ ਵੱਲੋਂ ਗਿੱਦੜਬਾਹਾ ਦੇ ਪਿੰਡ ਸੋਥਾ ਤੋਂ ਮਾਲਵਾ ਨਹਿਰ ਦਾ ਮੱੁਢ ਬੰਨ੍ਹਿਆ ਜਾਵੇਗਾ।ਮੱੁਖ ਮੰਤਰੀ ਇਸ ਸਰਵੇਖਣ ਦਾ ਨਿਰੀਖਣ ਕਰਨਗੇ।ਮੱੁਖ ਮੰਤਰੀ ਨੇ ਮਾਲਵਾ ਖੇਤਰ ਵਿਚ ਨਹਿਰੀ ਪਾਣੀ ਦੀ ਕਮੀ ਨੂੰ ਧਿਆਨ ਵਿਚ ਰੱਖਦਿਆਂ ਇਸ ਖੇਤਰ ਵਿਚ ਨਹਿਰ ਦਾ ਐਲਾਨ ਕੀਤਾ ਸੀ।ਇਸ ਨਹਿਰ ਨਾਲ ਮਾਲਵੇ 62 ਪਿੰਡਾਂ ਨੂੰ ਦੋ ਲੱਖ ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲੇਗਾ।ਇਹ ਨਹਿਰ ਹਰੀਕੇ ਹੈੱਡ ਵਰਕਸ ਤੋਂ ਨਿਕਲ ਕੇ ਰਾਜਸਥਾਨ ਫੀਡਰ ਦੇ ਨਾਲ ਨਾਲ ਜਾਵੇਗੀ ।ਇਸ ਨਹਿਰ ਦਾ ਫ਼ਿਰੋਜ਼ਪੁਰ, ਫ਼ਰੀਦਕੋਟ,ਮੁਕਤਸਰ ਅਤੇ ਬਠਿੰਡਾ ਨੂੰ ਪਾਣੀ ਮਿਲੇਗਾ।