ਦਿੱਲੀ ਦੀ ਮੂਨਕ ਨਹਿਰ ਦੀ ਇਕ ਸਬ-ਬਰਾਂਚ ਦਾ ਬੰਨ੍ਹ ਟੱੁਟ ਗਿਆ ਹੈ।ਪਾਣੀ ਦਾ ਵਹਾਅ ਕਾਫੀ ਤੇਜ਼ ਸੀ ਜਿਸ ਕਾਰਨ ਇਹ ਬੰਨ੍ਹ ਟੁੱਟ ਗਿਆ ਸੀ।ਪਾਣੀ ਲੋਕਾਂ ਦੇ ਘਰਾਂ ਵਿਚ ਵੜ ਗਿਆ ਹੈ।ਦਿੱਲੀ ਦੇ ਬਵਾਨਾ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਵਿਚ ਪਾਣੀ ਭਰ ਚੱੁਕਾ ਹੈ।ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਰਾਹਤ ਕਾਰਜ ਜਾਰੀ ਹਨ,ਪਾਣੀ ਨੂੰ ਕੱਢਣ ਲਈ ਪੰਪਾਂ ਦੀ ਵਰਤੋਂ ਕੀਤੀ ਜਾ ਰਹੀ ਹੈ।ਬੰਨ੍ਹ ਦਾ ਕੰਮ ਵੀ ਚਲ ਰਿਹਾ ਹੈ।