18ਵੀਂ ਲੋਕ ਸਭਾ ਦੇ ਪਹਿਲੇ ਇਜਲਾਸ ਦੀ ਸਹੰੁ ਚੁੱਕ ਸਮਾਗਮ ਵਿੱਚ ਪੰਜਾਬੀ ਮਾਂ ਬੋਲੀ ਨੇ ਗੂੰਜ ਪਾਈ।ਸੰਸਦ ਵਿਚ ‘ਇਨਕਲਾਬ ਜ਼ਿੰਦਾਬਾਦ,ਜੈ ਜਵਾਨ,ਜੈ ਕਿਸਾਨ ਦੇ ਨਾਅਰੇ ਲਗਾਏ ਗਏ।ਪੰਜਾਬ ਦੇ ਸੰਸਦ ਮੈਂਬਰਾਂ ਵੱਲੋਂ ਹਲਫ਼ ਲੈਣ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਮੈਂਬਰਾਂ ਦੀ ਹੌਸਲਾ ਅਫਜਾਈ ਲਈ ਸੰਸਦ ਵਿੱਚ ਮੌਜੂਦ ਸਨ ਪਰ ਅੰਮ੍ਰਿਤਪਾਲ ਸਿੰਘ ਇਸ ਸਮਾਗਮ ਮੌਕੇ ਗੈਰ- ਹਾਜ਼ਰ ਰਹੇ ਕਿਉਂ ਕਿ ਉਹ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।ਪੰਜਾਬ ਦੇ 13 ਵਿੱਚੋ 12 ਮੈਂਬਰਾਂ ਨੇ ਪੰਜਾਬੀ ਭਾਸ਼ਾ ਵਿੱਚ ਹਲਫ਼ ਲਿਆ।