ਡਾ.ਨਰਿੰਦਰ ਸਿੰਘ ਭਾਰਗਵ (ਡੀਆਈਜੀ) ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਰਚ ਅਪਰੇਸ਼ਨ ਚਲਾਇਆ ਗਿਆ ਹੈ।ਇਸ ਅਪਰੇਸ਼ਨ ਹੇਠ 2 ਐੱਸ.ਪੀ,6 ਡੀ.ਐੱਸ.ਪੀ, 12 ਮੁੱਖ ਅਫਸਰ, ਸੀਆਈਏ ਇੰਚਾਰਜਾਂ ਸਮੇਤ 380 ਪੁਲਿਸ ਕਰਮਚਾਰੀ ਸ਼ਾਮਲ ਹਨ।ਇਸ ਸਰਚ ਆਪਰੇਸ਼ਨ ਦੌਰਾਨ 17 ਮੁਕੱਦਮੇ ਦਰਜ ਕੀਤੇ ਗਏ ਹਨ।ਇਸ ਮੁਹਿੰਮ ਦਾ ਮਕਸਦ ਦੇਸ਼ ਨੂੰ ਨਸ਼ਾ ਮੁਕਤ ਕਰਨਾ ਹੈ ਅਤੇ ਸ਼ਰਾਰਤੀ ਜਾਂ ਮਾੜ੍ਹੇ ਅਨਸਰਾਂ ਨੂੰ ਨੱਥ ਪਾਉਣਾ ਹੈ।ਇਸ ਦੌਰਾਨ ਜਿਲ੍ਹਾ ਪੁਲੀਸ ਕਪਤਾਨ ਬਠਿੰਡਾ ਦੀਪਕ ਪਾਰੀਕ ਦੀ ਅਗਵਾਈ ਵਿੱਚ ਅਪਰੇਸ਼ਨ ਈਗਲ-4 ਤਹਿਤ ਸ਼ੱਕੀ ਥਾਵਾਂ ਤੇ ਛਾਪੇਮਾਰੀ ਕੀਤੀ ਗਈ।ਉਨ੍ਹਾਂ ਨੇ ਦੱਸਿਆ ਕਿ ਜਿਲ੍ਹੇ ਵਿੱਚ 16 ਅੰਤਰ-ਰਾਜੀ ਨਾਕੇ ਲਾਏ ਗਏ ਹਨ ,ਇਨ੍ਹਾਂ ਨਾਕਿਆਂ ਤੇ 164 ਮੁਲਾਜ਼ਮ ਤੈਨਾਤ ਕੀਤੇ ਗਏ ਹਨ।