ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹੋਸਟਲਾਂ ਵਿਚ ਮੈੱਸ ਰੇਟ ਵਧਾਉਣ ਅਤੇ ਹੋਰ ਸਹੂਲਤਾਂ ਨਾ ਮਿਲਣ ਕਾਰਨ ਯੂਨੀਵਰਸਿਟੀ ਅਤੇ ਅੰਬੇਦਕਰ ਹੋਸਟਲ ਵਾਰਡਨ ਦੇ ਖ਼ਿਲਾਫ਼, ਵਾਰਡਨ ਦੇ ਘਰ ਅੱਗੇ ਧਰਨਾ ਲਗਾਇਆ।ਦੇਰ ਰਾਤ ਤੱਕ ਧਰਨੇ ਵਿਚ ਬੈਠੀਆਂ ਵਿਦਿਆਰਥਣਾਂ ਨੇ ਦੋਸ਼ ਲਗਾਏ ਕਿ ਮੈੱਸ ਦੇ ਖਾਣੇ ਦੀ ਕੁਆਲਿਟੀ ਘਟੀਆ ਹੈ ਫਿਰ ਵੀ ਇਸ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ। ਵਿਦਿਆਰਥਣਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਰਾਤ ਭਰ ਨਾਅਰੇਬਾਜ਼ੀ ਕੀਤੀ।ਵਿਦਿਆਰਥਣਾਂ ਨੇ ਇਹ ਮੰਗ ਕੀਤੀ ਕਿ ਮੈੱਸ ਦੇ ਖਾਣੇ ਵਿਚਲੀਆਂ ਕਮੀਆਂ ਨੂੰ ਸਹੀ ਕੀਤਾ ਜਾਵੇ,ਰੇਟਾਂ ਵਿਚ ਕੀਤਾ ਵਾਧਾ ਵਾਪਸ ਕੀਤਾ ਜਾਵੇ।ਹੋਸਟਲ ਵਿਚ ਵਾਈਫਾਈ ਦੀ ਸਹੂਲਤ ਦਿੱਤੀ ਜਾਵੇ ।ਪਖਾਨਿਆਂ ਦੀ ਮੁਰੰਮਤ ਅਤੇ ਸਾਫ-ਸਫਾਈ ਕੀਤੀ ਜਾਵੇ।ਹੋਸਟਲ ਵਾਰਡਨ ਦਾ ਦਫਤਰ ਸਵੇਰੇ ਨੌਂ ਵਜੇ ਖੋਲਿਆ ਜਾਵੇ ਤਾਂ ਜੋ ਵਿਦਿਆਰਥੀਆਂ ਦੇ ਮਸਲੇ ਸਮੇਂ ਸਿਰ ਹੱਲ ਹੋ ਸਕਣ।