ਤਾਜ਼ੀ ਰਿਪੋਰਟਸ ਦੇ ਖੁਲਾਸੇ ਦੱਸਦੇ ਹਨ ਕਿ ਸਾਲ 2021 ਵਿੱਚ ਹਵਾ ਪ੍ਰਦੂਸ਼ਣ ਨੇ ਪੂਰੀ ਦੁਨੀਆਂ ਵਿੱਚ ਤਕਰੀਬਨ 81 ਲੱਖ ਲੋਕਾਂ ਦੀ ਜਾਨ ਲਈ, ਜਿਸ ਵਿੱਚ ਲੀਡਰਾਂ ਦੇ ਨਾਅਰਿਆਂ ਨਾਲ ਬਣਿਆ ਸਾਡਾ ਵਿਕਾਸਸ਼ੀਲ ਭਾਰਤ ਵੀ ਝੰਡੀ ਲੈਣ ਵਿੱਚ ਕਿਸੇ ਤੋਂ ਘੱਟ ਨਹੀ ਰਿਹਾ ਤੇ 21 ਲੱਖ ਲੋਕਾਂ ਦੀ ਭੇਟ ਚੜ੍ਹਾ ਦਿੱਤੀ। UNICEF ਨਾਲ ਭਾਈਵਾਲ ਖੋਜ਼ ਸੰਸਥਾ ਸੰਗਠਨ ਹੈਲਥ ਇਫੈਕਟਸ ਇੰਸਟੀਚਿਊਟ ਦੀ ਰਿਪੋਰਟ ਮੁਤਾਬਿਕ ਭਾਰਤ ਵਿੱਚ 2021 ਦੇ ਅੰਕੜਿਆਂ ਅਨੁਸਾਰ 5 ਸਾਲ ਤੋਂ ਘੱਟ ਉਮਰ ਦੇ 169400 ਬੱਚਿਆਂ ਦੀ ਮੌਤ ਦਰਜ਼ ਕੀਤੀ ਗਈ ਹੈ।ਦੱਖਣੀ ਏਸ਼ੀਆਂ ਵਿੱਚ ਵੀ ਹਵਾ ਪ੍ਰਦੂਸ਼ਣ ਮੌਤ ਦਾ ਸਭ ਤੋਂ ਵੱਡਾ ਮੁੱਖ ਕਾਰਨ ਹੈ।ਇਸ ਕਾਰਨ ਨਾਈਜ਼ੀਰੀਆ, ਪਾਕਿਸਤਾਨ, ਬੰਗਲਾਦੇਸ਼ ਤੇ ਇਥੋਫੀਆ ਵਰਗੇ ਦੇਸ਼ ਵੀ ਪ੍ਰਭਾਵਿਤ ਹੋਏ ਹਨ।ਦੱਖਣੀ ਏਸ਼ੀਆ ਵਿੱਚ ਹਵਾ ਪ੍ਰਦੂਸ਼ਣ ਤੋਂ ਇਲਾਵਾ ਖੂਨ ਦੇ ਉੱਚ ਦਬਾਅ,ਖੁਰਾਕ ਤੇ ਤੰਬਾਕੂ ਦੇ ਸੇਵਨ ਮੌਤ ਦਾ ਕਾਰਨ ਵੀ ਬਣੇ।ਭਾਰਤ ਵਿੱਚ 81 ਲੱਖ ਤੇ ਚੀਨ ਵਿੱਚ 23 ਲੱਖ ਮੌਤਾਂ ਦੇ ਮਾਮਲੇ ਪੂਰੀ ਦੁਨੀਆਂ ਦੇ ਮੁਕਾਬਲੇ 54 ਫ਼ੀਸਦੀ ਵੱਧ ਹਨ।