ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸ਼ੈਣੀ ਨੇ ਸ੍ਰੀ ਹਰਮੰਦਿਰ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਹਰਿਆਣਾ ਰਾਜ ਦੀ ਤਰੱਕੀ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਮੈ ਆਸ ਕਰਦਾ ਹਾਂ ਕਿ ਪੰਜਾਬ ਹਰਿਆਣਾ ਦਾ ਵੱਡਾ ਭਰਾ ਹੋਣ ਦੇ ਨਾਂ ਤੇ ਸਾਨੂੰ ਪਾਣੀ ਦੇਣ ਤੋਂ ਨਾਂਹ ਨਹੀਂ ਕਰੇਗਾ। ਮੁੱਖ ਮੰਤਰੀ ਦੇ ਦਸਤਾਰ ਸਜਾਉਣ ਦੇ ਪੁੱਛੇ ਸਵਾਲ ਦਾ ਉੱਤਰ ਦਿੰਦਿਆ ਕਿਹਾ ਕਿ ਉਹ ਹਮੇਸ਼ਾ ਹੀ ਗੁਰੂ ਘਰ ਜਾਣ ਸਮੇਂ ਦਸਤਾਰ ਸਜਾਉਦੇ ਹਨ ਕਿਉ ਕਿ ਇਹ ਸਿੱਖ ਧਰਮ ਦੀ ਮਰਿਯਾਦਾ ਹੈ।