ਭਿਆਨਕ ਸੜਕ ਹਾਦਸੇ ‘ਚ ਆਪਣੀ ਹੀ ਬੱਸ ਹੇਠਾਂ ਆਉਣ ਕਾਰਨ ਕਡੰਕਟਰ ਦੀ ਦਰਦ ਭਰੀ ਮੌਤ ਹੋ ਗਈ ਹੈ।ਇਹ ਹਾਦਸਾ ਉਦੋਂ ਵਾਪਰਿਆ ਜਦ ਕਡੰਕਟਰ ਬੱਸ ਨੂੰ ਪਿਛਾਂਹ ਕਰਵਾ ਰਿਹਾ ਸੀ।ਜਾਮ ਲੱਗੇ ਹੋਣ ਕਾਰਨ ਬੱਸ ਨੂੰ ਪਿੱਛੇ ਕਰਨ ਲਈ ਜਦੋਂ ਕਡੰਕਟਰ ਉੱਤਰਿਆ ਤਾਂ ਬੱਸ ਨੇ ਆਪਣੀ ਲਪੇਟ ਵਿਚ ਲੈ ਲਿਆ।ਕਡੰਕਟਰ ਦੀ ਮੌਕੇ ਤੇ ਹੀ ਮੌਤ ਹੋ ਗਈ।ਇਹ ਇਕ ਨਿੱਜੀ ਬੱਸ ਸੀ ਜਿਸ ਵਿਚ ਮ੍ਰਿਤਕ ਬਤੌਰ ਕਡੰਕਟਰ ਕੰਮ ਕਰ ਰਿਹਾ ਸੀ।ਕਡੰਕਟਰ ਪਿੱਛੇ ਆਪਣੀ 2 ਸਾਲ ਦੀ ਬੱਚੀ ਨੂੰ ਛੱਡ ਗਿਆ ਹੈ।