ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਿਟੀ ਨੇ ਜ਼ਮੀਨਦੋਜ ਪਾਣੀ ਦੀ ਬੱਚਤ ਲਈ ਇਕ ਨਵਾਂ ਫਾਰਮੂਲਾ ਪੰਜਾਬ ਸਰਕਾਰ ਅੱਗੇ ਪੇਸ਼ ਕੀਤਾ ਹੈ।ਉਨ੍ਹਾਂ ਵੱਲੋਂ ਖੇਤੀ ਅਤੇ ਬਿਜਲੀ ਵਿਭਾਗ ਨੂੰ ਇੱਕ ਪੱਤਰ ਵਿੱਚ ਇਸ ਬਾਰੇ ਲਿਖਿਆ ਹੈ ਕਿ ਜਦੋਂ ਝੋਨੇ ਦੀ ਲਵਾਈ ਖ਼ਤਮ ਹੋ ਜਾਂਦੀ ਹੈ,ਉਸ ਤੋਂ ਬਾਅਦ ਹਰ ਫੀਡਰ ਤੇ ਤਿੰਨ ਦਿਨਾਂ ਵਿਚ 12 ਤੋਂ 20 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਵੇ।ਝੋਨੇ ਦੀ ਲਵਾਈ ਤੋਂ ਪਹਿਲਾਂ ਸਿਰਫ 2-3 ਘੰਟੇ ਬਿਜਲੀ ਮੁਹੱਈਆ ਕਰਵਾਈ ਜਾਵੇ।ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਦਿੱਤੀ ਜਾਂਦੀ ਹੈ,ਇਸ ਵਿੱਚ ਕਟੌਤੀ ਕਰਨ ਦੀ ਕਰਨ ਦੀ ਕੋਈ ਸੰਭਾਵਨਾ ਨਹੀਂ ਲੱਗ ਰਹੀ ਹੈ।ਅਥਾਰਟੀ ਦਾ ਇਹ ਮਸਲਾ ਕਿਸਾਨ ਵਿਰੋਧੀ ਜਾਪ ਰਿਹਾ ਹੈ ,ਖੇਤੀ ਅਤੇ ਬਿਜਲੀ ਵਿਭਾਗ ਵੱਲੋਂ ਵੀ ਸਵੀਕਾਰ ਕੀਤੇ ਜਾਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ।