ਹਾਈਕੋਰਟ ਦੇ ਇਸ ਫੈਸਲੇ ਪਿੱਛੋਂ ਕੇਜ਼ਰੀਵਾਲ ਤਿਹਾੜ੍ਹ ਜੇਲ੍ਹ ਵਿੱਚ ਬੰਦ ਹਨ,ਇਸ ਲਈ ਦਿੱਲੀ ਮੁੱਖ ਮੰਤਰੀ ਨੂੰ ਰਿਹਾਈ ਲਈ ਅਜੇ ਉਡੀਕ ਕਰਨੀ ਪਵੇਗੀ।ਈ.ਡੀ. ਦੀ ਪਟੀਸ਼ਨ ਤੇ ਅਗਲੇਰੀ ਸੁਣਵਾਈ 10 ਜੁਲਾਈ ਤੱਕ ਹੋਣ ਦੀ ਮੰਭਾਵਨਾ ਹੈ।ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਕਿਹਾ ਕਿ ਇੱਕ ਕੋਰਟ ਜਿੱਥੇ ਕਰਨਾਟਕ ਪੁਲਿਸ ਨੂੰ ਸਾਬਕਾ ਮੁੱਖ ਮੰਤਰੀ ਬੀ.ਐੱਸ.ਯੇਦੀਯੁਰੱਪਾ ਨੂੰ ਕਥਿਤ ਜਿਨਸੀ ਦੁਰਾਚਾਰ ਕੇਸ ਵਿੱਚ ਗ੍ਰਿਫਤਾਰ ਕਰਨ ਤੋਂ ਰੋਕ ਰਹੀ ਹੈ,ਐੱਚ.ਡੀ.ਰੇਵੰਨਾ ਨੂੰ ਕਥਿਤ ਅਗਵਾ ਕੇਸ ਵਿੱਚ ਜ਼ਮਾਨਤ ਮਿਲ ਗਈ ਹੈ,ਉਧਰ ਮੁੱਖ ਮੰਤਰੀ ਦਿੱਲੀ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ,ਇਨ੍ਹਾਂ ਨੂੰ ਵੱਖ- ਵੱਖ ਕੇਸਾਂ ਵਿਚ ਗ੍ਰਿਫਤਾਰ ਕੀਤਾ ਗਿਆ ਹੈ,ਇਨ੍ਹਾਂ ਨਾਲ ਵਧੀਆ ਵਿਵਹਾਰ ਨਹੀਂ ਕੀਤਾ ਜਾ ਰਿਹਾ ਹੈ।