ਦਿੱਲੀ ਐਨਸੀਆਰ ਵਿਚ ਮੀਂਹ ਦਾ ਪਾਣੀ ਮੌਤਾਂ ਦਾ ਵੱਡਾ ਕਾਰਨ ਬਣ ਰਿਹਾ ਹੈ।ਦਿੱਲੀ ਵਿਚ ਬਾਰਿਸ਼ ਦਾ ਪਾਣੀ ਨਿਕਾਸ ਨਾ ਹੋਣ ਕਾਰਨ ਨਿੱਤ ਆਏ ਦਿਨ ਹਾਦਸੇ ਹੋ ਰਹੇ ਹਨ।ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ।ਫਿਰ ਚਾਹੇ ਉਹ ਪਿਛਲੇ ਦਿਨੀਂ ਬੇਸਮੈਂਟ ਵਿਚ ਬਾਰਿਸ਼ ਦਾ ਪਾਣੀ ਭਰ ਜਾਣ ਨਾਲ ਜਾਂ ਫਿਰ ਬਾਰਿਸ਼ ਦੌਰਾਨ ਕੰਧਾਂ ਵਿਚ ਕਰੰਟ ਨਾਲ ਜਾਂ ਡੂੰਘੇ-ਖੁੱਲ੍ਹੇ ਨਾਲਿਆਂ ਦੁਆਲੇ ਬੈਰੀਕੇਡਿੰਗ ਨਾ ਹੋਣ ਕਰਕੇ ਹੋਈਆਂ ਹੋਣ।ਸੜਕਾਂ ਤੇ ਪਾਣੀ ਭਰਨ ਨਾਲ ਅਵਾਜਾਈ ਠੱਪ ਹੋ ਰਹੀ ਹੈ।ਕਈ ਇਲਾਕਿਆਂ ਵਿਚ ਪਾਣੀ ਭਰ ਜਾਣ ਕਰਕੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਕਰ ਦਿੱਤੇ ਗਏ ਹਨ।