ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਜੀਐੱਸਟੀ ਦੀ 53ਵੀਂ ਬੈਠਕ ਵਿੱਚ ਕੌਂਸਲ ਵੱਲੋਂ ਦੇਸ਼ ਵਿੱਚ ਅਰਜ਼ੀਕਾਰਾਂ ਦੀ ਰਜਿਸਟਰੇਸ਼ਨ ਲਈ ਬਾਇਓਮੀਟਰਕ ਅਧਾਰਿਤ ਆਧਾਰ ਤਸਦੀਕ ਕਰਵਾਉਣ ਲਈ ਸਿਫਾਰਿਸ਼ ਕੀਤੀ ਗਈ।ਉਨ੍ਹਾਂ ਕਿਹਾ ਕਿ ਇਸ ਨਾਲ ਨਿਵੇਸ਼ ਟੈਕਸ ਕੈ੍ਰਡਿਟ ਪ੍ਰਾਪਤ ਕਰਨ ਅਤੇ ਟੈਕਸਾਂ ਤੋਂ ਬਚਣ ਲਈ ਧੋਖਾਧੜੀ ਵਾਲੀ ਰਜਿਸ਼ਟੇ੍ਰਸ਼ਨ ਨੂੰ ਰੋਕਣ ਵਿੱਚ ਲਾਭ ਹੋਵੇਗਾ।ਇਸ ਬੈਠਕ ਵਿੱਚ ਵਪਾਰ ਦੀ ਸਹੂਲਤ,ਪਾਲਣਾ ਦੇ ਬੋਝ ਨੂੰ ਘੱਟ ਕਰਨ ਅਤੇ ਇਸ ਨੂੰ ਸੌਖਾ ਬਣਾੳੇੁਣ ਵਿਚ ਕਰਦਾਤਾਵਾਂ ਨੂੰ ਰਾਹਤ ਸੰਬੰਧੀ ਕਈ ਫੈਸਲੇ ਲਏ ਗਏ ਹਨ।ਜੀਐੱਸਟੀ ਕਾਨੂੰਨ ਲਾਗੂ ਹੋਣ ਤੋਂ ਪਹਿਲੇ ਤਿੰਨ ਸਾਲਾਂ ਵਿਚ ਟੈਕਸ ਬਕਾਏ ਅਤੇ ਜੁਰਮਾਨੇ ਮੁਆਫ਼ ਕਰਨ ਦਾ ਫੈਸਲਾ ਲਿਆ ਗਿਆ ਹੈ।