ਕਾਂਵੜੀਆਂ ਯਾਤਰਾ ਦੇ ਰਾਸਤੇ ਵਿਚ ਖਾਣ-ਪੀਣ ਵਾਲੀਆਂ ਦੁਕਾਨਾਂ ੳੱੁਤੇ ਮਾਲਕਾਂ ਦੇ ਨਾਮ ਲਿਖਣ ਨੂੰ ਲੈ ਕੇ ਸਰਕਾਰਾਂ ਦੇ ਨਿਰਦੇਸ਼ਾ ਨੂੰ ਰੋਕ ਲਗਾ ਦਿੱਤੀ ਹੈ।ਦੁਕਾਨਾਂ ਦੇ ਮਾਲਕਾਂ ਦੇ ਨਾਮ ਲਿਖਣ ਲਈ ਉਨ੍ਹਾਂ ਦੇ ਨਿਰਦੇਸ਼ਾਂ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ੳੱੁਤਰ ਪ੍ਰਦੇਸ਼,ਉੱਤਰਾਖੰਡ ਅਤੇ ਮੱਧ ਪ੍ਰਦੇਸ਼ ਸਰਕਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।ਸੁਪਰੀਮ ਕੋਰਟ ਅਨੁਸਾਰ ਖਾਣ ਪੀਣ ਦੀਆਂ ਵਸਤਾਂ ਵੇਚਣ ਵਾਲਿਆਂ ਨੂੰ ਮਾਲਕਾਂ ਜਾਂ ਕਰਮਚਾਰੀਆਂ ਦੇ ਨਾਮ ਦੱਸਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ ।ਦੁਕਾਨਦਾਰਾਂ ਤੋਂ ਸਿਰਫ ਖਾਣੇ ਦੀ ਕਿਸਮ ਲਈ (ਮਾਸਾਹਾਰੀ ਜਾਂ ਸ਼ਾਕਾਹਾਰੀ) ਪੁੱਛਣਾ ਚਾਹੀਦਾ।