ਤਾਜ਼ੀਆਂ ਲੰਘੀਆਂ ਲੋਕ ਸਭਾ ਚੋਣਾਂ ਵਿੱਚ 7 ਸੀਟਾਂ ਤੇ ਕਾਬਜ਼ ਹੋਣ ਤੋਂ ਬਾਅਦ ਕਾਂਗਰਸ ਵਿੱਚ ਫਿਰ ਜੋਸ਼ ਭਰ ਗਿਆ ਹੈ। ਜਿਸ ਦਾ ਅੰਦਾਜ਼ਾ ਪਾਰਟੀ ਪ੍ਰਧਾਨ ਰਾਜੇ ਵੜਿੰਗ ਦੇ ਬਿਆਨ ਤੋਂ ਜ਼ਾਹਿਰ ਹੂੰਦਾ ਹੈ। ਉਨ੍ਹਾਂ ਹਿੱਕ ਥਾਪੜ੍ਹਦੇ ਹੋਏ ਕਿਹਾ ਕਿ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਪਾਰਟੀ ਏਕਤਾ ਕਰਕੇ ਸਾਰੀਆਂ ਸੀਟਾਂ ਨੂੰ ਧੜੱਲੇ ਨਾਲ ਜਿੱਤ ਕੇ ਵਿਰੋਧੀਆਂ ਨੂੰ ਖੂੰਜੇ ਲਾਵੇਗੀ।ਪ੍ਰਧਾਨ ਨੇ ਸਾਰੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਪਾਰਟੀ ਵਿਅਕਤੀਗਤ ਹਿੱਤਾਂ ਦੀ ਬਜ਼ਾਇ ਪਾਰਟੀ ਦੇ ਟੀਚਿਆਂ ਤੇ ਕੰਮ ਕਰੇਗੀ।