ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਅੱਜ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣਗੇ।ਉਹਨਾਂ ਨੂੰ ਦਿੱਲੀ ਲਿਆਂਦਾ ਜਾ ਰਿਹਾ ਹੈ।ਅੰਮ੍ਰਿਤਪਾਲ ਸਿੰਘ ਨੂੰ ਸੌਂਹ ਚੁੱਕਣ ਲਈ ਚਾਰ ਦਿਨਾਂ ਦੀ ਪੈਰੋਲ ਮਿਲੀ ਹੈ।ਇਹ ਪੈਰੋਲ ਕੁਝ ਸ਼ਰਤਾਂ ਅਧੀਨ ਦਿੱਤੀ ਗਈ ਹੈ,ਜਿਵੇਂ ਕਿ ਉਹ ਸਿਰਫ ਦਿੱਲੀ ਵਿਚ ਹੀ ਰਹਿ ਸਕਣਗੇ ਹੋਰ ਜਗ੍ਹਾ ਜਾਣ ਦੀ ਆਗਿਆ ਨਹੀਂ ਹੈ।ਕਿਸੇ ਤਰ੍ਹਾਂ ਦੀ ਕੋਈ ਵੀ ਬਿਆਨਬਾਜ਼ੀ,ਵੀਡੀਓਗ੍ਰਾਫੀ ਨਹੀਂ ਕਰ ਸਕਣਗੇ।ਮੀਡੀਆ ਤੋਂ ਵੀ ਦੂਰੀ ਬਣਾ ਕੇ ਰੱਖਣੀ ਹੋਵੇਗੀ।ਸਹੁੰ ਚੁੱਕਣ ਤੋਂ ਬਾਅਦ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਨੂੰ ਮਿਲ ਸਕਦੇ ਹਨ।ਇਸ ਦੌਰਾਨ ਦਿੱਲੀ ਪੁਲਿਸ ਉਹਨਾਂ ਦੇ ਨਾਲ ਰਹੇਗੀ।