ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਕੋਲ ਆਈਸ ਨਸ਼ੇ ਦੀ ਬਰਾਮਦਗੀ ਕੀਤੀ ਗਈ ਹੈ ਅਤੇ ਗ੍ਰਿਫਤਾਰੀ ਕਰ ਲਈ ਗਈ ਹੈ।ਇਸ ਮਾਮਲੇ ਵਿਚ 3 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਹ ਨਸ਼ਾ ਇੱਕ ਕਾਰ ਵਿਚ ਬਰਾਮਦ ਕੀਤਾ ਗਿਆ ਹੈ।ਇਹ ਕਾਰ ਲੁਧਿਆਣਾ ਤੋਂ ਆ ਰਹੀ ਸੀ।ਹਰਪ੍ਰੀਤ ਸਿੰਘ ਅਤੇ ਉਸਦੇ ਸਾਥੀ ਨਸ਼ਾ ਕਰਨ ਦੀ ਤਿਆਰੀ ਵਿਚ ਸਨ।ਡੋਪ ਟੈਸਟ ਵੀ ਕਰਵਾਇਆ ਗਿਆ ਜੋ ਕਿ ਪਾਜ਼ੀਟਿਵ ਆਇਆ ਹੈ।ਪੁਲਸ ਪੈਟਰੋਲੰਿਗ ਦੌਰਾਨ ਇਸ ਘਟਨਾ ਦਾ ਪਤਾ ਚੱਲਿਆ।ਪੁਲਿਸ ਦੀ ਜਾਂਚ ਜਾਰੀ ਹੈ।ਉਧਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਇਹ ਸਭ ਕੁਝ ਜਾਣ-ਬੁਝ ਕੇ ਕੀਤਾ ਗਿਆ ਹੈ।