ਅਮਿਤ ਸ਼ਾਹ ਨੇ ਮਨੀਮਾਜਰੇ ਵਿਚ 24 ਘੰਟੇ ਜਲ ਸਪਲਾਈ ਦੇ ਪ੍ਰਾਜੈਕਟ ਦਾ ਉਦਘਾਟਨ ਕੀਤਾ ।ਇਸ ਮੌਕੇ ਪੰਜਾਬ ਦੇ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਵੀ ਮੌਜੂਦ ਸਨ।ਅਮਿਤ ਸ਼ਾਹ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਰੋਧੀ ਭਾਵੇਂ ਕੁਝ ਵੀ ਕਹਿਣ ਪਰ ਦੇਸ਼ ਦੀ ਜਨਤਾ ਨੇ ਮੋਦੀ ਦੇ ਕੰਮਾਂ ਤੇ ਮੋਹਰ ਲਗਾ ਦਿੱਤੀ ਹੈ।ਅੱਗੇ ਵੀ ਕੇਂਦਰ ਵਿਚ ਸਿਰਫ ਮੋਦੀ ਦੀ ਹੀ ਸਰਕਾਰ ਬਣੇਗੀ।ਵਿਰੋਧੀਆਂ ਨੂੰ ਇਹ ਪਤਾ ਨਹੀਂ ਕਿ ਜਿੰਨੀਆਂ ਸੀਟਾਂ ਉਨ੍ਹਾਂ ਨੇ ਤਿੰਨ ਸਾਲਾਂ ਵਿਚ ਜਿੱਤੀਆਂ ਹਨ ਉਹ ਐਨਡੀਏ ਨੇ ਇਸ ਵਾਰ ਹੀ ਜਿੱੱਤ ਲਈਆਂ।ਇਹ ਕਾਰਜਕਾਲ ਪੂਰਾ ਕਰਕੇ ਅਗਲੇ ਸਾਲ ਵੀ ਸਾਡੀ ਹੀ ਸਰਕਾਰ ਸੱਤਾ ਵਿਚ ਆਵੇਗੀ।ਕਾਂਗਰਸ ਨੂੰ ਵਿਰੋਧੀਆਂ ਵਿਚ ਬੈਠਣ ਦੀ ਆਦਤ ਪਾ ਲੈਣੀ ਚਾਹੀਦੀ ਹੈ।