ਪੰਜਾਬ ਸਰਕਾਰ ਵੱਲੋਂ ਮਾਲਵਾ ਨਹਿਰ ਦੇ ਨੀਂਹ ਪੱਥਰ ਤੋਂ ਬਾਅਦ ਹੁਣ ਦਸ਼ਮੇਸ ਨਹਿਰ (1998-99 ਵਿਚ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੀ ਪਹਿਲਕਦਮੀ ਤੇ ਪੰਜਾਬ ਸਰਕਾਰ ਨੇ ਪੁਆਧ ਲਈ ਇਸ ਨਹਿਰ ਦਾ ਐਲਾਨ ਕੀਤਾ ਸੀ।)ਲਈ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਹੈ।ਜਲ ਸ੍ਰੋਤ ਵਿਭਾਗ ਨੇ ਮੁਹਾਲੀ,ਰੂਪਨਗਰ ਅਤੇ ਪਟਿਆਲਾ ਜ਼ਿਲੇ੍ ਦੇ 58 ਪਿੰਡਾਂ ਦੀ ਜ਼ਮੀਨ ਨਾਲ ਸੰਬੰਧਿਤ ਰਿਕਾਰਡ ਲੈਣ ਲਈ ਨਹਿਰੀ ਪਟਵਾਰੀਆਂ ਦੀ ਡਿਊਟੀ ਲਗਾਈ ਹੈ।ਪਹਿਲਾਂ ਇਹ ਨਹਿਰ ਮੁਹਾਲੀ ਸ਼ਹਿਰ ਵਿਚ ਆ ਚੁੱਕੇ ਪਿੰਡਾਂ ਵਿਚ ਦੀ ਛੱਤਬੀੜ ਕੋਲੋਂ ਡੇਰਾਬੱਸੀ ਦਾਖ਼ਲ ਹੋਣੀ ਸੀ।ਇੱਥੇ ਸ਼ਹਿਰ ਵੱਸ ਜਾਣ ਕਾਰਨ ਹੁਣ ਬਨੂੜ ਦੇ ਨੇੜਲੇ ਪਿੰਡਾਂ ਦੇ ਰਿਕਾਰਡ ਲਈ ਮੰਗ ਕੀਤੀ ਹੈ।