ਉਲੰਪਿਕ ਸੋਨ ਤਗ਼ਮਾ ਜੇਤੂ ਅਰਸ਼ਦ ਨਦੀਮ ਨੂੰ ਲਹਿੰਦੇ ਪੰਜਾਬ ਦੀ ਸਰਕਾਰ ਨੇ ਇੱਕ ਕਰੋੜ ਰੁਪਏ ਦਾ ਚੈੱਕ ਅਤੇ 92.97 ਨੰਬਰ ਪਲੇਟ ਵਾਲੀ ਨਵੀਂ ਕਾਰ ਨਾਲ ਸਨਮਾਨਿਤ ਕੀਤਾ ਹੈ।ਪੰਜਾਬ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਨਦੀਮ ਦੇ ਘਰ ਜਾ ਕੇ ਉਸ ਨੂੰ ਕਾਰ ਦੀਆਂ ਚਾਬੀਆਂ ਦੇ ਕੇ ਸਨਮਾਨਿਤ ਕੀਤਾ।ਅਰਸ਼ਦ ਨਦੀਮ ਟਰੈਕ ਐਂਡ ਫੀਲਡ ਵਿੱਚ ਇਹ ਮੁਕਾਮ ਹਾਸਿਲ ਕਰਨ ਵਾਲਾ ਪਹਿਲਾ ਪਾਕਿਸਤਾਨ ਅਥਲੀਟ ਬਣ ਗਿਆ ਹੈ।ਇਸ ਤਗ਼ਮੇ ਨਾਲ ਨਦੀਮ ਨੇ 40 ਸਾਲ ਬਾਅਦ ਖੁਸ਼ੀ ਦਿੱਤੀ ਹੈ।ਉੱਥੋਂ ਦੇ ਡਿਪਟੀ ਕਮਿਸ਼ਨਰ ਨੇ ਕਾਰ ਅਤੇ ਨੰਬਰ ਨਾਲ ਸੰਬੰਧਿਤ ਸਾਰੀ ਕਾਰਵਾਈ ਜਲਦ ਪੂਰੀ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਕਿਹਾ ਕਿ ਕਾਰ ਨਦੀਮ ਦੀ ਉਡੀਕ ਕਰ ਰਹੀ ਹੈ।ਅਰਸ਼ਦ ਨਦੀਮ ਦੇ ਕੋਚ ਨੂੰ ਵੀ 50 ਲੱਖ ਰੁਪਏ ਦੇ ਚੈੱਕ ਨਾਲ ਸਨਮਾਨਿਤ ਕੀਤਾ ਗਿਆ ਹੈ।