ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੇਂਦਰੀ ਜ਼ੇਲ੍ਹ ਪਟਿਆਲਾ ‘ਚ ਸ਼ਜਾ ਪੂਰੀ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ ਗਈ।ਉਨ੍ਹਾਂ ਨੂੰ ਨਾਲ ਲਿਆਂਦੀ ਦਰਬਾਰ ਸਾਹਿਬ ਦੀ ਦੇਗ਼ ਅਤੇ ਸਰੋਵਰ ਦਾ ਜਲ ਵੀ ਦਿੱਤਾ।ਮੁਲਾਕਾਤ ਤੋਂ ਬਾਅਦ ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਮੁਲਾਕਾਤ ਉਨ੍ਹਾਂ ਦੀ ਸਿਹਤਯਾਬੀ ਲਈ ਅਤੇ ਪਰਿਵਾਰਿਕ ਮਿਲਣੀ ਹੈ,ਇਸ ਨੂੰ ਕਿਸੇ ਹੋਰ ਪੱਖ ਨਾਲ ਨਾਂ ਦੇਖਿਆ ਜਾਵੇ।