ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੂਬੇ ਦੇ ਵਿਭਾਗੀ ਸਕੱਤਰਾਂ ਨਾਲ ਮੀਟਿੰਗ ਕਰਕੇ ਇਕ ਵੱਖਰੀ ਪਹਿਲ ਕੀਤੀ ਹੈ।ਆਪ ਸਰਕਾਰ ਵੱਲੋਂ ਇਸ ਪ੍ਰਤੀ ਕੋਈ ਪ੍ਰਤੀਕਿਰਿਆ ਨਜ਼ਰ ਨਹੀਂ ਆ ਰਹੀ।ਇਹ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਰਾਜਪਾਲ ਨੇ ਮੌਕੇ ਦੀ ਸਰਕਾਰ ਦੇ ਅਧਿਕਾਰੀਆਂ ਦੀ ਮੀਟਿੰਗ ਕੀਤੀ ਹੋਵੇ।ਸੂਬਾ ਸਰਕਾਰ ਇਨ੍ਹਾਂ ਗਤੀਵਿਧੀਆਂ ਤੇ ਕੋਈ ਪਹਿਲ ਨਹੀਂ ਕਰ ਰਹੀ ਅਤੇ ਨਾਂ ਹੀ ਆਪਣੇ ਅਧਿਕਾਰੀਆਂ ਨੂੰ ਮੀਟਿੰਗ ਕਰਨ ਤੋਂ ਰੋਕਿਆ ਗਿਆ।