ਕੇਂਦਰ ਸਰਕਾਰ ਨੇ ਪੰਜਾਬ ਨੂੰ ਨਵੇਂ ਸੜਕੀ ਪ੍ਰਾਜੈਕਟ ਦੇਣ ਤੋਂ ਹੱਥ ਘੁੱਟ ਲਿਆ ਹੈ।ਪੰਜਾਬ ਦੇ ਕੌਮੀ ਸੜਕ ਪ੍ਰਜੈਕਟਾਂ ਲਈ ਭੌਂ ਪ੍ਰਾਪਤੀ ਨੂੰ ਵੱਡਾ ਅੜਿੱਕਾ ਦੱਸਿਆ ਜਾ ਰਿਹਾ ਹੈ।ਹਾਲ ‘ਚ ਹੀ ਕੇਂਦਰ ਨੇ ਤਿੰਨ ਵੱਡੇ ਸੜਕ ਪ੍ਰਾਜੈਕਟ ਰੱਦ ਕੀਤੇ ਹਨ।ਇਨ੍ਹਾਂ ਪ੍ਰਾਜੈਕਟਾਂ ਨੂੰ ਰੱਦ ਕਰਨ ਦਾ ਕਾਰਨ ਵੀ ਜ਼ਮੀਨ ਨਾ ਮਿਲਣਾ ਹੀ ਦੱਸਿਆ ਜਾ ਰਿਹਾ ਹੈ।ਮੌਜੂਦਾ ਚੱਲ ਰਹੇ 42 ਪ੍ਰਾਜੈਕਟਾਂ ਵਿਚੋਂ ਸਿਰਫ ਅੱਠ ਪ੍ਰਾਜੈਕਟ ਹੀ 80 ਫੀਸਦੀ ਮੁਕੰਮਲ ਹੋਏ ਹਨ ਜਦਕਿ ਇੱਕ ਪ੍ਰਾਜੈਕਟ ਸੌ ਫੀਸਦੀ ਸਿਰੇ ਚੜਿਆ ਹੈ।