ਸੂਬੇ ਦੇ ਮਾਲ ਮਹਿਕਮੇ ਤੋਂ ਆਮਦਨੀ ‘ਚ ਵਾਧੇ ਲਈ ਆਉਣ ਵਾਲੇ ਦਿਨਾਂ ਵਿਚ ਕੁਲੈਕਟਰ ਰੇਟ ਵਧਣਗੇ।ਇਸ ਮਾਮਲੇ ਵਿਚ ਪਟਿਆਲਾ ਜ਼ਿਲੇ੍ ਨੇ ਪਹਿਲਾ ਨੰਬਰ ਲੈ ਲਿਆ ਹੈ।ਬਾਕੀ ਜ਼ਿਲ੍ਹਿਆਂ ਵਿਚ ਵੀ ਡਿਪਟੀ ਕਮਿਸ਼ਨਰਾਂ ਨੂੰ ਰੇਟਾਂ ਵਿਚ ਵਾਧੇ ਲਈ ਕਿਹਾ ਗਿਆ ਹੈ।ਪੰਹਾਬ ਸਰਕਾਰ ਵਿੱਤੀ ਸਰੋਤ ਜਟਾਉਣ ਵਿਚ ਅੱਗੇ ਵਧਣਾ ਚਾਹੁੰਦੀ ਹੈ ਪਰ ਇਹ ਵਾਧਾ ਆਮ ਲੋਕਾਂ ਵਿਚ ਨਰਾਜ਼ਗੀ ਪੈਦਾ ਕਰ ਸਕਦਾ ਹੈ ਤੇ ਪ੍ਰਾਪਰਟੀ ਕਾਰੋਬਾਰੀਆਂ ਲਈ ਦਿੱਕਤ ਦੇ ਸਕਦਾ ਹੈ।