ਵਿਨੇਸ਼ ਫੋਗਟ ਨੂੰ ਆਯੋਗ ਐਲਾਨਣ ਮਗਰੋਂ ਭਗਵੰਤ ਮਾਨ ਨੇ ਵਿਨੇਸ਼ ਦੇ ਪਿੰਡ ਜਾ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ।ਮੁੱਖ ਮੰਤਰੀ ਨੇ ਕੇਂਦਰ ਨੂੰ ਭਾਰਤੀ ਖਿਡਾਰੀਆਂ ਦੀ ਬਾਂਹ ਫੜਨ ਵਿਚ ਨਾਕਾਮ ਰਹਿਣ ਤੇ ਝਾੜ ਪਾਈ।ਉਲੰਪਿਕ ਵਿਚ ਭਾਰਤੀ ਖਿਡਾਰੀਆਂ ਨਾਲ ਚੰਗਾ ਸਲੂਕ ਨਹੀਂ ਹੋ ਰਿਹਾ,ਜਿਸ ਤੇ ਕੇਂਦਰ ਸਰਕਾਰ ਨੇ ਵੀ ਚੁੱਪ ਵੱਟੀ ਹੋਈ ਹੈ।ਵਿਨੇਸ਼ ਨੂੰ ਮੁਕਾਬਲੇ ਵਿਚੋਂ ਬਾਹਰ ਕਰਨਾ ਅਤੇ ਹਾਕੀ ਖਿਡਾਰੀਆਂ ਨੂੰ ਰੈੱਡ ਕਾਰਡ ਦਿਖਾਉਣਾ ਗਲਤ ਹੈ।