ਇਸ ਮਾਮਲੇ ਵਿਚ ਮਿਲੀ ਜਾਣਕਾਰੀ ਅਨੁਸਾਰ ਇਕ ਬਜ਼ੁਰਗ ਨੇ 40000 ਰੁਪਏ ਕਢਾਏ ਸਨ ਅਤੇ ਬੈਂਕ ਵਿਚ ਬੈਂਚ ਉਪਰ ਬੈੈਠ ਕੇ ਆਪਣੀ ਕਾਪੀ ਦੇਖਣ ਲੱਗਾ ਅਤੇ ਪੈਸੇ ਜੇਬ ਵਿਚ ਪਾ ਲਏ।ਉੱਥੇ ਹੀ ਬੈਠੀਆਂ ਦੋ ਔਰਤਾਂ ਨੇ ਇਸ ਉੱਪਰ ਪਹਿਲਾਂ ਜੀ ਨਜ਼ਰ ਰੱਖੀ ਹੋਈ ਸੀ।ਪੈਸੇ ਕੱਢ ਕੇ ਬਾਹਰ ਨੂੰ ਜਾਣ ਲੱਗੀਆਂ ਤਾਂ ਬਜ਼ੁਰਗ ਨੇ ਰੌਲ਼ਾ ਪਾ ਦਿੱਤਾ ਤੇ ਸਕਿਉਰਟੀ ਗਾਰਡ ਨੂੰ ਪਤਾ ਚੱਲ ਗਿਆ,ਪੈਸੇ ਪੌੜੀਆਂ ਵਿਚ ਸੁੱਟ ਕੇ ਉਥੋਂ ਭੱਜਣ ਹੀ ਲੱਗੀਆਂ ਸੀ ਤਾਂ ਸਕਿਉਰਟੀ ਗਾਰਡ ਨੇ ਮੌਕੇ ਤੇ ਹੀ ਫੜ ਲਈਆਂ।ਇਨ੍ਹਾਂ ਔਰਤਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।