ਕੇਂਦਰੀ ਵਿਦੇਸ਼ ਮੰਤਰਾਲੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਦਸ ਮੈਂਬਰੀ ਵਫ਼ਦ ਨੂੰ ਇਸ ਦੌਰੇ ਲਈ ਇਜ਼ਾਜ਼ਤ ਨਹੀਂ ਦਿੱਤੀ ਹੈ।ਇਸ ਵਫ਼ਦ ਨੇ ਉਲੰਪਿਕ ਖੇਡਾਂ ਦੌਰਾਨ ਹੌਂਸਲਾਂ ਵਧਾਊ ਦੌਰੇ ਵਿਚ ਭਾਰਤੀ ਖਿਡਾਰੀਆਂ ਦੀ ਹੱਲਾਸ਼ੇਰੀ ਲਈ ਪੈਰਿਸ ਜਾਣਾ ਸੀ।ਪੈਰਿਸ ਉਲੰਪਿਕ ਵਿਚ ਹਾਕੀ ਟੀਮ ਵਿਚ 19 ਖਿਡਾਰੀਆਂ ਵਿਚ 10 ਖਿਡਾਰੀ ਪੰਜਾਬੀ ਹਨ ਅਤੇ ਕਪਤਾਨੀ ਵੀ ਪੰਜਾਬੀਆਂ ਕੋਲ ਹੈ।ਭਗਵੰਤ ਮਾਨ ਅਜਿਹੇ ਤੀਜੇ ਆਗੂ ਹਨ ਜਿਸ ਨੂੰ ਜਾਣ ਤੋਂ ਰੋਕਿਆ ਗਿਆ ਹੈ।