ਪਿਛਲੇ ਦਿਨੀਂ ਦਿੱਲੀ ਵਿਚ ਕੋਚਿੰਗ ਸੈਂਟਰ ਦੀ ਘਟਨਾ ਦਾ ਕੇਸ ਪੁਲਿਸ ਤੋਂ ਲੈ ਕੇ ਸੀਬੀਆਈ ਨੂੰ ਸੌਂਪ ਦਿੱਤਾ ਹੈ ਤਾਂ ਕਿ ਕਿਸੇ ਨੂੰ ਇਸ ਦੀ ਸੰਬੰਧੀ ਕੋਈ ਅਸ਼ੰਕਾ ਨਾਂ ਰਹੇ।ਅਦਾਲਤ ਨੇ ਕਿਹਾ ਕਿ ਦਿੱਲੀ ਦੇ ਪ੍ਰਸ਼ਾਸਨਿਕ,ਵਿੱਤੀ ਅਤੇ ਭੌਤਿਕ ਬੁਨਿਆਦੀ ਢਾਂਚੇ ਨੂੰ ਮੁੜ੍ਹ ਤੋਂ ਵਿਚਾਰਨ ਦਾ ਸਮਾਂ ਆ ਗਿਆ ਹੈ।ਅਦਾਲਤ ਨੇ ਇਸ ਘਟਨਾ ਲਈ ਦਿੱਲੀ ਪੁਲਿਸ ਅਤੇ ਨਗਰ ਨਿਗਮ ਦੀ ਆਲੋਚਨਾ ਕੀਤੀ ਹੈ।