ਨਰਮਾ ਪੱਟੀ ਦੇ ਕਿਸਾਨਾਂ ਨੇ ਗੁਲਾਬੀ ਸੁੰਢੀ ਦੇ ਹਮਲੇ ਲਈ ਕਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਮਾਨਸਾ ਜਿਲ੍ਹੇ ਵਿਚ ਉਨ੍ਹਾਂ ਡੀਲਰਾਂ ਦੇ ਲਾਇਸੰਸ ਰੱਦ ਕਰ ਦਿੱਤੇ ਗਏ ਹਨ ਜਿਨ੍ਹਾਂ ਦੇ 11 ਬੀਜਾਂ ਦੇ ਨਮੂਨੇ ਫ਼ੇਲ ਹੋ ਗਏ ਸਨ।ਇਕ ਪ੍ਰਾਈਵੇਟ ਬੀਜਾਂ ਦੀ ਕੰਪਨੀ ਦੇ ਅਧਿਕਾਰੀ ਨੇ ਕਿਹਾ ਕਿ ਬੀਜਾਂ ਵਿਚ ਕੋਈ ਕਮੀ ਨਹੀਂ ਹੈ।ਗੁਲਾਬੀ ਸੁੰਢੀ ਕਰਕੇ ਨਰਮਾ ਵਧ-ਫੁੱਲ ਨਹੀਂ ਰਿਹਾ ਹੈ।ਮੀਂਹ ਦੀ ਘੱਟ ਮਾਤਰਾ ਨੇ ਵੀ ਨਰਮਿਆਂ ਨੂੰ ਪ੍ਰਭਾਵਿਤ ਕੀਤਾ ਹੈ।