ਰਾਜਧਾਨੀ ਵਿਚ 971 ਕਰੋੜ ਦੀ ਲਾਗਤ ਨਾਲ ਬਣੇ ਸੰਸਦ ਭਵਨ ਦੀ ਛੱਤ ‘ਚੋਂ ਵੀ ਪਾਣੀ ਚੋਣ ਲੱਗ ਗਿਆ।ਅਜੇ ਪਿਛਲੇ ਸਾਲ ਹੀ ਸੰਸਦ ਭਵਨ ਦੀ ਉਸਾਰੀ ਦਾ ਕੰਮ ਪੂਰਾ ਹੋਇਆ ਹੈ।ਸੰਸਦ ਦੇ ਮਕਰ ਦੁਆਰ ਨੇੜੇ ਵੀ ਪਾਣੀ ਇਕੱਠਾ ਹੋ ਰਿਹਾ ਹੈ।ਵਿਰੋਧੀ ਧਿਰ ਨੇ ਮੋਦੀ ਨੂੰ ਘੇਰਦਿਆਂ ਪੁਰਾਣੇ ਸੰਸਦ ਭਵਨ ਦੀ ਇਮਾਰਤ ਦੀ ਸ਼ਲਾਘਾ ਕੀਤੀ ਹੈ।