ਚੰਨੀ ਨੇ ਇਹ ਨੋਟਿਸ ਮੋਦੀ ਦੇ ਐਕਸ ਤੇ ਇਕ ਵੀਡੀਓ ਪਾਉਣ ਦੇ ਸੰਬੰਧ ਵਿਚ ਦਿੱਤਾ ਹੈ।ਇਸ ਵੀਡੀਓ ਵਿਚ ਅਨੁਰਾਗ ਠਾਕੁਰ ਅਤੇ ਰਾਹੁਲ ਗਾਂਧੀ ਵਿਚਾਲੇ ਵਿਵਾਦਿਤ ਬਿਆਨਾਂ ਦਾ ਹੈ।ਠਾਕੁਰ ਨੇ ਪਿਛਲੇ ਕੁਝ ਦਿਨਾਂ ਤੋਂ ਬਜਟ ਨੂੰ ਲੈ ਕੇ ਚੱਲ ਰਹੀ ਬਹਿਸ ਦੌਰਾਨ ਇਹ ਟਿੱਪਣੀਆਂ ਕੀਤੀਆਂ ਸਨ।ਸੰਸਦ ਮੈਂਬਰ ਚਰਨਜੀਤ ਚੰਨੀ ਨੇ ਸਪੀਕਰ ਨੂੰ ਦਿੱਤੇ ਨੋਟਿਸ ਵਿਚ ਰੂਲਜ਼ ਆਫ ਪ੍ਰੋਸੀਜ਼ਰ ਦੇ 222 ਨੇਮ ਤਹਿਤ ਪ੍ਰਧਾਨ ਮੰਤਰੀ ਖ਼ਿਲਾਫ਼ ਮਰਿਆਦਾ ਮਤਾ ਲਿਆਉਣ ਦੀ ਮੰਗ ਕੀਤੀ ਹੈ।ਵੈਸੇ ਤਾਂ ਇਨ੍ਹਾਂ ਟਿਪਣੀਆਂ ਨੂੰ ਸਦਨ ਦੀ ਕਾਰਵਾਈ ਵਿਚੋਂ ਹਟਾ ਦਿੱਤਾ ਗਿਆ ਸੀ ਪਰ ਮੋਦੀ ਨੇ ਆਪਣੇ ਐਕਸ ਤੇ ਇਹ ਟਿਪਣੀਆਂ ਉਸੇ ਤਰ੍ਹਾਂ ਹੀ ਅਪਲੋਡ ਕਰ ਦਿੱਤੀਆਂ ਹਨ।