ਇਸ ਵਾਰ ਪੰਜਾਬ ਵਿਚ ਮੀਂਹ ਨੇ ਨੱਕ ਨਾਲ ਲਕੀਰਾਂ ਕਢਾ ਰੱਖੀਆਂ ਹਨ।ਗਰਮੀ ਵਧਣ ਕਰਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਭਾਵੇਂ ਕਿ ਪੰਜਾਬ ਵਿਚ ਕਈ ਥਾਂਈ ਮੀਂਹ ਪੈ ਰਿਹਾ ਹੈ ਪਰ ਇਸ ਹੁੰਮਸ ਭਰੀ ਗਰਮੀ ਤੋਂ ਖਹਿੜਾ ਨਹੀਂ ਛੁੱਟ ਰਿਹਾ।ਗਰਮੀ ਵਧਣ ਦੇ ਨਾਲ ਨਾਲ ਬਿਜਲੀ ਦੀ ਜਿਆਦਾ ਖਪਤ ਕਾਰਨ ਬਿਜਲੀ ਮੰਗ ਵੀ ਵਧ ਰਹੀ ਹੈ।