ਪੁਲਿਸ ਨੇ ਧੋਖਾਧੜੀ ਦੇ ਕੇਸ ਵਿਚ ਤਿੰਨ ਅਧਿਆਪਕਾਵਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।ਇਸ ਮਾਮਲੇ ਵਿਚ 2007 ਵਿਚ ਸਿੱਖਿਆ ਵਿਭਾਗ ਵੱਲੋਂ 9998 ਟੀਚਿੰਗ ਫੈਲ਼ੋਜ ਦੀ ਅਸਾਮੀਆਂ ਲਈ ਇਸ਼ਤਿਹਾਰ ਦਿੱਤਾ ਗਿਆ ਸੀ।ਇਸ ਭਰਤੀ ਦੌਰਾਨ ਵੱਡੇ ਪੱਧਰ ਤੇ ਜਾਅਲੀ ਤਜਰਬੇ ਅਤੇ ਪੇਂਡੂ ਪਿਛੋਕੜ ਸਰਟੀਫਿਕੇਟਾਂ ਦੀ ਵਰਤੋਂ ਕੀਤੀ ਗਈ ਸੀ।ਜਿਨ੍ਹਾਂ ਦੀ ਜਾਂਚ ਦੌਰਾਨ ਜਾਅਲੀ ਹੋਣ ਦਾ ਪਤਾ ਲੱਗਾ ਇਸ ਆਧਾਰ ਤੇ ਉਮੀਦਵਾਰਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ।ਇਸ ਤੋਂ ਬਾਅਦ ਹਾਈਕੋਰਟ ਵਿਚ ਪਟੀਸ਼ਨ ਪਾ ਕੇ ਇਕ ਕਮੇਟੀ ਦਾ ਗਠਨ ਕੀਤਾ ਗਿਆ।ਇਸ ਕਮੇਟੀ ਦੁਆਰਾ ਜਾਅਲੀ ਦਸ਼ਤਾਵੇਜ਼ਾਂ ਵਾਲਿਆਂ ਨੂੰ ਪੇਸ਼ ਹੋਣ ਦਾ ਮੌਕਾ ਦਿੱਤਾ ਗਿਆ ਸੀ।ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।