ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮੌਕੇ ਚੰਡੀਗੜ ਆਪਣੀ ਰਿਹਾਇਸ਼ ਤੋਂ 58 ਹਾਈਟੈੱਕ ਐਂਬੂਲੈਸਾਂ ਨੂੰ ਹਰੀ ਝੰਡੀ ਦਿਖਾਈ ਅਤੇ ਕਿਹਾ ਕਿ ਹੁਣ ਕੁੱਲ 325 ਐਂਬੂਲੈਸਾਂ ਲੋਕਾਂ ਦੀਆਂ ਸੇਵਾਵਾਂ ਲਈ ਹਾਜ਼ਰ ਰਹਿਣਗੀਆਂ।ਉਨ੍ਹਾਂ ਕਿਹਾ ਕਿ ਲੋੜਵੰਦ ਸ਼ਹਿਰੀ ਮਰੀਜਾਂ ਲਈ 15 ਮਿੰਟ ਅਤੇ ਪੇਂਡੂ ਮਰੀਜ਼ਾਂ ਲਈ 20 ਮਿੰਟ ਵਿਚ ਪਹੁੰਚ ਯਕੀਨੀ ਬਣਾਈ ਜਾਵੇ।ਸੂਬੇ ਵਿਚ ਸਿਹਤ ਸੇਵਾਵਾਂ ਦੇ ਮੁੱਦਿਆਂ ਨੂੰ ਲੈ ਕੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਫੰਡ ਰੋਕ ਕੇ ਪੰਜਾਬ ਨੂੰ ਸਿਹਤ ਸੇਵਾਵਾਂ ਤੋਂ ਵਾਝੇਂ ਰੱਖਿਆ ਜਾ ਰਿਹਾ ਹੈ।ਪੰਜਾਬ ਨੇ ਹਮੇਸ਼ਾਂ ਹੀ ਦੇਸ਼ ਦੀ ਅਖੰਡਤਾ,ਪ੍ਰਭੂਸਤਾ ਅਤੇ ਸੁਤੰਤਰਤਾ ਗਤੀਵਿਧੀਆਂ ਵਿਚ ਵਧ-ਚੜ ਕੇ ਹਿੱਸਾ ਪਾਇਆ ਹੈ,ਪਰ ਕੇਂਦਰ ਸਰਕਾਰ ਪੰਜਾਬ ਨਾਲ ਹਮੇਸ਼ਾ ਮਤਰੇਆਂ ਵਾਲਾ ਸਲੂਕ ਕਰਦੀ ਆਈ ਹੈ।