ਡੀ.ਡੀ.ਪੰਜਾਬੀ ਦੀਆਂ ਖਬਰਾਂ ਵਿਚ ਹਿੰਦੀ ਦੇ ਸ਼ਬਦ ਸੁਨਣ ਨੂੰ ਮਿਲ ਰਹੇ ਹਨ।ਜਿਸ ਸੰਬੰਧੀ ਦਰਸ਼ਕਾਂ ਨੇ ਕਈ ਵਾਰ ਚਿੱਠੀਆਂ ਰਾਹੀ ਸਚੇਤ ਕੀਤਾ ਗਿਆ ਹੈ,ਪਰ ਕੋਈ ਸੁਧਾਰ ਨਹੀਂ ਹੋਇਆ ਲੇਖਕਾਂ ਅਤੇ ਬੁੱਧੀਜੀਵੀਆਂ ਵੱਲੋਂ ਪੰਜਾਬੀ ਸ਼ਬਦਾਂ ਦਾ ਹਿੰਦੀਕਰਨ ਹੋਣ ਤੇ ਚਿੰਤਾ ਪ੍ਰਗਟਾਈ ਗਈ ਹੈ ਅਤੇ ਇਸ ਨੂੰ ਰੋਕਣ ਬਾਰੇ ਵੀ ਬੇਨਤੀ ਕੀਤੀ ਗਈ।ਇਹ ਰੁਝਾਨ ਪਿਛਲੇ ਦਸ ਸਾਲਾਂ ਤੋਂ ਵਧਿਆ ਹੈ।ਬੁੱਧ ਸਿੰਘ ਨੀਲੋਂ ਨੇ ਕਿਹਾ ਕਿ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਦੇ ਨਾਂ ‘ਤੇ ਬਹੁਤ ਜਥੇਬੰਦੀਆਂ ਹਨ ਜਿਹੜੇ ਮਾਂ ਬੋਲੀ ਦੇ ਪੱੁਤ ਹੋਣ ਦਾ ਦਾਅਵਾ ਕਰਦੀਆਂ ਹਨ,ਪਰ ਦੂਰਦਰਸ਼ਨ ਵਿਚ ਹੋ ਰਹੀ ਦੁਰਗਤੀ ਦੀ ਆਵਾਜ਼ ਨਹੀਂ ਉਠਾ ਰਹੇ।