ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੋਕਾਂ ਨੇ ਸਰਕਾਰ ਦੇ ਪਿਛਲੇ ਦਸ ਸਾਲਾਂ ਦੇ ਕੰਮ ਨੂੰ ਦੁਖਦੇ ਹੋਏ ਤੀਜੀ ਵਾਰ ਫਤਵਾ ਦਿੱਤਾ ਹੈ।ਰਾਸ਼ਟਰਪਤੀ ਦੇ ਭਾਸ਼ਣ ‘ਤੇ ਪੇਸ਼ ਧੰਨਵਾਦ ਮਤੇ ਵਿਚ ਸੰਸਦ ਵਿਚ ਚੱਲੀ ਦੋ ਦਿਨਾਂ ਦੀ ਬਹਿਸ ਦਾ ਜਵਾਬ ਦਿੰਸਿਆਂ ਕਿਹਾ ਕਿ ਕਾਂਗਰਸ ਦੇਸ਼ ਵਿਚ ਆਰਥਿਕ ਅਰਾਜਕਤਾ ਫੈਲਾ ਰਹੀ ਹੈ।ਰਾਹੁਲ ਗਾਂਧੀ ਨੂੰ ਕਿਹਾ ਕਿ ਇਕ ਵਿਅਕਤੀ ਨੂੰ ਰੋਂਦੇ ਪਿਟਦੇ ਦੇਖਿਆ,ਜਿਹੜਾ ਬਾਲਕ ਬੁੱਧੀ ਹੈ।ਇਹ ਬਾਲਕ ਬੁੱਧੀ ਨੇ ਹਮਸਰਸੀ ਹਾਸਿਲ ਕਰਨ ਦੀ ਕੋਸ਼ਿਸ ਕੀਤੀ ਹੈ,ਪਰ ਆਪਣੀਆਂ ਗਲਤੀਆਂ ਨਹੀਂ ਦੱਸੀਆਂ।ਪ੍ਰਧਾਨ ਮੰਤਰੀ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ‘ਤੁਮ ਸੇ ਨਾ ਹੋ ਪਾਏਗਾ’।