ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਤੇ ਬਠਿੰਡਾ ਲੋਕ ਸਭਾ ਤੋਂ ਐੱਮ.ਪੀ. ਬੀਬਾ ਹਰਸਿਮਰਤ ਕੌਰ ਬਾਦਲ ਨੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਪੱਤਰ ਲਿਖ ਕੇ ਕਿਹਾ ਕਿ ਰਾਜਸਥਾਨ ਜ਼ੂਡੀਸ਼ੀਅਲ ਸਰਵਿਸਜ਼ ਦਾ ਪੇੁਪਰ ਦੇਣ ਆਈਆਂ ਦੋ ਸਿੱਖ ਬੀਬੀਆਂ ਨੂੰ ਪੇਪਰ ਦੇਣ ਤੋਂ ਇਸ ਕਰਕੇ ਰੋਕਿਆ ਗਿਆ ਕਿੳਂੁ ਕਿ ਉਨ੍ਹਾਂ ਦੇ ਕਿਰਪਾਨ ਪਾਈ ਹੋਈ ਸੀ।ਹਰਸਿਮਰਤ ਬਾਦਲ ਨੇ ਕਿਹਾ ਕਿ ਇਸ ਨਾਲ ਸੰਵਿਧਾਨ ਦੀ ਧਾਰਾ 25 ਦੀ ਉਲੰਘਣਾ ਹੈ।ਉਨ੍ਹਾਂ ਰਾਜਸਥਾਨ ਦੇ ਮੁੱਖ ਮੰਤਰੀ ਤੋਂ ਸੰਬੰਧਿਤ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ ਹੈ।